LBRY Block Explorer

LBRY Claims • ਕਾਰ-ਸੇਵਾ-ਦੇ-ਨਾਂ

49d1678b3fa483007bcbce459fe5bafa16f36fb5

Published By
Created On
29 May 2023 06:19:48 UTC
Transaction ID
Cost
Safe for Work
Free
Yes
ਕਾਰ ਸੇਵਾ ਦੇ ਨਾਂ 'ਤੇ ਦਰਬਾਰ ਸਾਹਿਬ (ਤਰਨ ਤਾਰਨ ਸਾਹਿਬ) ਦੀ ਦਰਸ਼ਨੀ ਡਿਓੜੀ ਨਾ ਢਾਹੀ ਜਾਵੇ | Tarn Taran Kar Sewa
ਪੁਰਾਤਨ ਦਰਸ਼ਨੀ ਡਿਓੜੀ ਢਾਹੁਣ ਮੌਕੇ ਕਾਰ ਸੇਵਾ ਵਾਲੇ ਬਾਬਿਆਂ ਤੇ ਸ਼ੋ੍ਮਣੀ ਕਮੇਟੀ ਦਾ ਲੋਕਾਂ ਵਲੋਂ ਵਿਰੋਧ

ਤਰਨ ਤਾਰਨ: ਸਿੱਖ ਧਰਮ ਦੇ ਪੰਜਵੇਂ ਗੁਰੂ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਅਤੇ ਵਿਰਾਸਤੀ ਦਰਸ਼ਨੀ ਡਿਓੜੀ ਨੂੰ ਢਾਹ ਕੇ ਉਸ ਥਾਂ ਨਵੀਂ ਇਮਾਰਤ ਬਣਾਉਣ ਸਬੰਧੀ ਸ਼ੋ੍ਰਮਣੀ ਕਮੇਟੀ ਵਲੋਂ ਇਸ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਦਿੱਤੇ ਜਾਣ 'ਤੇ ਸ਼ੁੱਕਰਵਾਰ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂਵਾਲਾ, ਸ਼ੋ੍ਰਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਤੇ ਬਾਬਾ ਜਗਤਾਰ ਸਿੰਘ ਦੀ ਹਾਜ਼ਰੀ ਵਿਚ ਅਰਦਾਸ ਕਰਕੇ ਜਦ ਦਰਸ਼ਨੀ ਡਿਓੜੀ ਨੂੰ ਢਾਹੁਣ ਲਈ ਟੱਕ ਲਗਾਏ ਗਏ ਤਾਂ ਉੱਥੇ ਹਾਜ਼ਰ ਸੰਗਤ ਵਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੀ ਇਸ ਪੁਰਾਤਨ ਡਿਓੜੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੇ ਬਣਵਾਇਆ ਸੀ।

ਸੰਗਤ ਦਾ ਕਹਿਣਾ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਰਸ਼ਨੀ ਡਿਓੜੀ ਨੂੰ ਬਿਨ੍ਹਾਂ ਵਜ੍ਹਾ ਢਾਹਿਆ ਜਾ ਰਿਹਾ ਹੈ। ਸੰਗਤ ਦੇ ਰੋਹ ਨੂੰ ਦੇਖਦਿਆਂ ਹੋਇਆਂ ਮੌਕੇ 'ਤੇ ਪੁਰਾਤਨ ਦਰਸ਼ਨੀ ਡਿਓੜੀ ਨੂੰ ਢਾਹੁਣ ਦਾ ਕੰਮ ਰੋਕ ਦਿੱਤਾ ਗਿਆ ਤੇ ਇਹ ਸਾਰਾ ਮਾਮਲਾ ਸ਼ੋ੍ਰਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਤੇ ਸਕੱਤਰ ਰੂਪ ਸਿੰਘ ਦੇ ਧਿਆਨ ਵਿਚ ਲਿਆਉਣ 'ਤੇ ਦਰਸ਼ਨੀ ਡਿਓੜੀ ਨੂੰ ਢਾਹੁਣ 'ਤੇ ਰੋਕ ਲਗਾ ਦਿੱਤੀ ਗਈ।

ਜਾਣਕਾਰੀ ਅਨੁਸਾਰ ਪਹਿਲਾਂ ਵੀ ਇਤਿਹਾਸਕ ਗੁਰਘਰਾਂ ਵਿਚ ਪੁਰਾਤਨ ਮੀਨਾਕਾਰੀ ਤੇ ਹੋਰਨਾਂ ਥਾਵਾਂ ਨੂੰ ਢਾਹ ਕੇ ਨਵੇਂ ਬਣਾਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਸੇਵਾ ਦਿੱਤੀ ਗਈ ਹੈ, ਜਿੱਥੇ ਸੇਵਾ ਦੌਰਾਨ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਗੁਰਦੁਆਰਾ ਸਾਹਿਬ ਅੰਦਰ ਆਪਣੀਆਂ ਗੋਲਕਾਂ ਲਗਾ ਕੇ ਸੇਵਾ ਲਈ ਜਾ ਰਹੀ ਹੈ।

ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਇਸ ਦਰਸ਼ਨੀ ਡਿਓੜੀ ਦੀ ਮੌਜੂਦਾ ਹਾਲਤ ਏਨੀ ਮਾੜੀ ਵੀ ਨਹੀਂ ਹੈ ਕਿ ਇਸ ਨੂੰ ਢਾਹ ਕੇ ਨਵੀਂ ਬਣਾਉਣ ਦੀ ਨੌਬਤ ਆ ਸਕੇ। ਸ਼ੁੱਕਰਵਾਰ ਨੂੰ ਸਵੇਰੇ ਮਿੱਥੇ ਪ੍ਰੋਗਰਾਮ ਅਨੁਸਾਰ ਸ੍ਰੀ ਦਰਬਾਰ ਸਾਹਿਬ ਅੰਦਰ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂਵਾਲਾ, ਸ਼ੋ੍ਰਮਣੀ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ, ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤੇ ਹੋਰ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮ ਪਹੁੰਚੇ, ਜਿੱਥੇ ਅਰਦਾਸ ਕਰਨ ਤੋਂ ਬਾਅਦ ਉਕਤ ਹਸਤੀਆਂ ਵਲੋਂ ਟੱਪ ਲਗਾ ਕੇ ਇਸ ਪੁਰਾਤਨ ਦਰਸ਼ਨੀ ਡਿਓੜੀ ਨੂੰ ਤੋੜੇ ਜਾਣ ਦੀ ਰਸਮੀ ਤੌਰ 'ਤੇ ਸ਼ੁਰੂਆਤ ਕੀਤੀ।

ਇਸ ਮੌਕੇ ਹਾਜ਼ਰ ਸੰਗਤ ਵਲੋਂ ਪਵਨਜੀਤ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਖ਼ਾਲਸਾ, ਦਵਿੰਦਰ ਸਿੰਘ ਸ਼ੱਮਾ, ਬੀਬੀ ਰਣਜੀਤ ਕੌਰ ਸ੍ਰੀ ਕਲਗੀਧਰ ਸੇਵਕ ਜਥਾ ਅੰਮ੍ਤਿਸਰ, ਅਵਤਾਰ ਸਿੰਘ, ਰੁਪਿੰਦਰ ਸਿੰਘ, ਬਲਜੀਤ ਸਿੰਘ ਰੰਧਾਵਾ, ਸਿਮਰਨਜੀਤ ਸਿੰਘ ਬਹਿਲਾ, ਸਕੱਤਰ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਸਿੰਘ ਜੱਜ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ ਰੰਧਾਵਾ, ਅਮਨਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਸੰਗਤ ਨੇ ਕਾਰ ਸੇਵਾ ਵਾਲੇ ਬਾਬੇ ਤੇ ਸ਼ੋ੍ਰਮਣੀ ਕਮੇਟੀ ਦੇ ਇਸ ਕਾਰਜ ਦੀ ਵਿਰੋਧਤਾ ਕੀਤੀ ਤੇ ਕਿਹਾ ਕਿ ਉਹ ਕਿਸੇ ਕੀਮਤ 'ਤੇ ਵੀ ਇਸ ਪੁਰਾਤਨ ਇਤਿਹਾਸਕ ਇਮਾਰਤ ਨੂੰ ਤੋੜਨ ਨਹੀਂ ਦੇਣਗੇ।

ਹਾਜ਼ਰ ਸੰਗਤ ਨੇ ਕਿਹਾ ਕਿ ਦਰਸ਼ਨੀ ਡਿਓੜੀ ਦੀ ਹਾਲਤ ਬਹੁਤ ਵਧੀਆ ਹੈ ਤੇ ਜੇਕਰ ਕੁਝ ਕਮੀਆਂ ਪੇਸ਼ੀਆਂ ਹਨ ਤਾਂ ਇਸ ਨੂੰ ਮਾਹਿਰ ਕਾਰੀਗਰਾਂ ਨੂੰ ਬੁਲਾ ਕੇ ਠੀਕ ਕਰਨ ਤੋਂ ਬਾਅਦ ਵਧੀਆ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਹੈ ਪਰ ਇਸ ਪੁਰਾਤਨ ਇਮਾਰਤ ਨੂੰ ਤੋੜਨ ਨ��
...
https://www.youtube.com/watch?v=L8tuBpb5t04
Author
Content Type
Unspecified
video/mp4
Language
Open in LBRY

More from the publisher

Controlling
VIDEO
SIKH
Controlling
VIDEO
EVEN
Controlling
VIDEO
WHY S
Controlling
VIDEO
#SOCI
Controlling
VIDEO
HOW T
Controlling
VIDEO
DARBA
Controlling
VIDEO
OUR I
Controlling
VIDEO
WHY I
Controlling
VIDEO
TIME